🙏ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਪਾਵਨ ਸਮਾਗਮ ਸੰਪੰਨ 🙏
।। ਮਿਹਰਵਾਨੁ ਸਾਹਿਬ ਮਿਹਰਵਾਨੁ ।।
।। ਸਾਹਿਬ ਮੇਰਾ ਮਿਹਰਵਾਨੁ ।।
02-08-2026 ਨੂੰ ਸਕੂਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਸ਼ਬਦ ਕੀਰਤਨ ਦਾ ਪਾਵਨ ਸਮਾਗਮ ਬੜੀ ਸ਼ਰਧਾ, ਪ੍ਰੇਮ ਅਤੇ ਆਧਿਆਤਮਿਕ ਮਾਹੌਲ ਵਿੱਚ ਸੰਪੰਨ ਹੋਇਆ।
ਇਸ ਪਵਿੱਤਰ ਅਵਸਰ ’ਤੇ ਚੇਅਰਮੈਨ ਸ੍ਰੀ ਬਲਦੇਵ ਕ੍ਰਿਸ਼ਨ ਅਰੋੜਾ ਜੀ, ਸ੍ਰੀਮਤੀ ਸੁਦੇਸ਼ ਰਾਣੀ ਅਰੋੜਾ ਜੀ, ਡਾ. ਮਨਿੰਦਰ ਪਾਲ ਅਰੋੜਾ ਜੀ, ਡਾ. ਨੀਤੂ ਅਰੋੜਾ ਜੀ, ਸਕੂਲ ਪ੍ਰਬੰਧਕ ਕਮੇਟੀ, ਸਟਾਫ, ਵਿਦਿਆਰਥੀਆਂ ਅਤੇ ਸਮੂਹ ਸੰਗਤ ਨੇ ਗੁਰਬਾਣੀ ਦਾ ਅੰਮ੍ਰਿਤ ਰਸ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਵਾਹਿਗੁਰੂ ਜੀ ਸਭ ’ਤੇ ਆਪਣੀ ਮੇਹਰ ਭਰੀ ਨਜ਼ਰ ਬਣਾਈ ਰੱਖਣ ਅਤੇ ਸਦਾ ਚੜ੍ਹਦੀ ਕਲਾ ਬਖ਼ਸ਼ਣ।
“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।” 🙏✨
#GoldenGroupOfSchools #SahajPath #BhogCeremony #ShabadKirtan WaheguruJi GuruGranthSahibJi ChardiKala SarbatDaBhala Blessings SchoolPray